2000 ਰੁ: ਰੁਪਏ ਦਾ ਨੋਟ

8ਕੁਝ ਦਿਨ ਪਹਿਲਾਂ, ਸਾਡੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਘੋਸ਼ਣਾ ਕੀਤੀ ਕਿ ਅੱਧੀ ਰਾਤ, ਮਿਤੀ 8 ਨਵੰਬਰ ਤੋਂ 500 ਰੁ: ਅਤੇ 1000 ਰੁ: ਦੇ ਨੋਟ ਨੂੰ ਬਦ ਕਰ ਦਿੱਤਾ ਜਾਵੇਗਾ ਅਤੇ ਹੁਣ ਇਹ ਨੋਟ ਮਹਿਜ਼ ‘ਮੇਰੇ ਪੇਪਰ’ ਹੀ ਰਹਿ ਜਾਂਣਗੇ | ਪ੍ਰਧਾਨ ਮੰਤਰੀ ਸਾਹਿਬ ਦੇ ਇਸ ਫੈਂਸਲੇ ਦੀ, ਦੇਸ਼ ਦੇ ਕੋਨੇ ਕੋਨੇ ਤੋਂ, ਅਸੀਂ ਸਭ ਨੇ ਇਕ ਜੁੱਟ ਹੋ ਕੇ, ਵੱਧ ਚੱੜ ਕੇ ਸਲਾਘਣਾ ਕੀਤੀ, ਉਹਨਾਂ ਨੇ ਵੀ, ਜੋ ਕਰਨਾ ਨਹੀਂ ਸੀ ਚਾਹੁੰਦੇ | ਅਸੀਂ ਸਭ ਨੇ ਆਪਣੇ-ਆਪਣੇ ਤਰੀਖਿਆਂ ਨਾਲ ਟਵੀਟਰ, ਫੈਸਬੁੱਕ, ਵਟਸਐਪ ਜਹੇ ਸਮਾਜਿਕ ਨੇਟਵਰਕਾਂ ਅਤੇ ਟੀ.ਵੀ. ਚੈਨਲਾਂ ਰਾਹੀਂ, ਮੋਦੀ ਸਾਹਬ ਦੀ ਵਾਹ-ਵਾਹੀ ਕੀਤੀ | ਅਸੀਂ ਮੋਦੀ ਸਾਹਿਬ ਦੀ ਗੰਭਵਿਰਤਾ ਨਾਲ ਲੈਂਦੇ ਹੋਏ, ਤੁਰੰਤ ਹੀ ਆਪਣੇ ਨੋਟਾਂ ਨੂੰ ਪੇਪਰ ਬਣਾ ਛੱਡਿਆ | ਇਹਨਾਂ ਨੋਟਾਂ ਦਾ ਕਿਸੇ ਨੇ ਜਹਾਜ਼ ਬਣਾ ਕੇ, ਕਿਸੇ ਨੇ ਚਾਹ ਦਾ ਗਰਮ ਗਿਲਾਸ ਫੜਨ ਲਈ, ਕਿਸੇ ਨੇ ਕੋਨ ਬਣਾ ਕੇ ਨਮਕੀਨ ਖਾਣ ਲਈ ਉਪਯੋਗ ਕੀਤਾ | ਇਕ ਹੋਰ ਫੋਟੋ ਜੋ ਵੱਟਸਐਪ ਉੱਤੇ ਦੇਖ ਮੈਂ ਬਹੁਤ ਹੱਸਿਆ, ਇਸ ਲਈ ਨਹੀਂ ਕਿ ਇਹ ਮਜੇਦਾਰ ਸੀ ਬਲਕਿ ਇਸ ਲਈ ਕਿ ਇਹ ਇਕ ਬੇਵਕੂਫੀ ਸੀ, ਕਿਸੇ ਨੇ ਬੱਕਰੀ ਅੱਗੇ 5-5 ਸੋ ਦੇ ਨੋਟ, ਇਕ ਬੱਠਲ ਵਿਚ ਪਾਏ ਹੋਏ ਸਨ | ਸੋਚੋ ਜੇਕਰ ਬੱਕਰੀ ਇਕ ਵੀ ਨੋਟ ਖਾ ਗਈ ਹੋਵੇਗੀ ਤਾਂ ਬੇਚਾਰੀ ਬੱਕਰੀ ਦਾ ਕੀ ਹਾਲ ਹੋਇਆ ਹੋਣਾ ਹੈ | ਇਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਫੈਂਸਲੇ ਦੀ ਮਹੱਤਵਤਾ ਸਮਝਣ ਦੀ ਬਹਾਏ, ਇਹਦਾ ਮਜਾਕ ਬਣਾ ਛੱਡਿਆ, ਜੋ ਕਿ ਸਾਡੇ ਵਿਚੇਂ ਕਈਆਂ ਨੂੰ ਬੈਂਕਾ ਦੇ ਬਾਹਰ ਵੱਡੀਆਂ-ਵੱਡੀਆਂ ਕਤਾਰਾਂ ਵਿੱਚ ਖੜ ਸਮਝ ਆਈ ਹੋ ਸਕਦੀ ਹੈ |

ਜਦੋਂ ਮੈਂ ਨੋਟਬੰਦੀ ਦੀ ਇਹ ਖਬਰ ਵੱਟਸਐਪ ਉੱਤੇ ਪੜੀ, ਪਹਿਲਾਂ ਤਾਂ ਮੈਨੁੰ ਯਕੀਨ ਨਾ ਆਇਆ, ਅਸਲ ਵਿਚ ਵੱਟਸਐਪ ਉੱਤੇ ਆਈ ਕਿਸੇ ਵੀ ਖਬਰ ਦਾ ਯਕੀਨ ਕਰਨਾ ਸੋਖਾ ਵੀ ਨਹੀਂ, ਪਰ ਜਦੋਂ ਮੈਂ ਮੋਦੀ ਜੀ ਦੇ ਮੁੰਹ ਤੋਂ ਇਹ ਗੱਲ ਸੁਣੀ ਤਾਂ ਮੈਂ ਖੁਸ਼ ਹੋਣ ਦੇ ਨਾਲ-ਨਾਲ ਹੈਰਾਨ ਵੀ ਬਹੁਤ ਹੋਇਆ ਕਿ ਸਰਕਾਰ ਨੇ ਇੱਕ ਸੁਝਵਾਨ ਅਤੇ ਸਾਹਸਿਕ ਫੈਸਲਾ ਲਿਆ ਹੈ, ਕਾਲੇ ਧਨ ਉੱਤੇ ਕਾਬੂ ਪਾਉਣ ਲਈ | ਮੈਂ ਇਸ ਖਬਰ ਦੀ ਗਹਿਰਾਈ ਵਿਚ ਜਾਣ ਦੀ ਕੋਸ਼ਿਸ਼ ਕਰਨ ਲਗਾ ਕਿ ਇਹ ਫੈਸਲਾ ਲਾਗੂ ਕਿਵੇਂ ਹੋਵੇਗਾ ਅਤੇ ਕਿਵੇ ਬਦਲੇ ਜਾਣਗੇ ਇਹ 500 ਰੁ: ਰੁਪਿਆਂ ਅਤੇ 1000 ਰੁ: ਦੇ ਨੋਟ ਜਾਂ ਮੋਦੀ ਜੀ ਦੀ ਭਾਸ਼ਾਂ ਵਿਚ ਕਹਾਂ ਤਾਂ, ‘ਮੇਰੇ ਪੇਪਰ’ | ਮੈਰੀ ਖੁਸ਼ੀ ਅਤੇ ਉਤਸਾਹ ਦੀ ਉਮਰ ਅਜੇ 5 ਕੁ ਮਿੰਟ ਵੀ ਨਹੀਂ ਸੀ ਹੋਈ ਜਦੋਂ ਮੈਂ ਅਗਲੀ ਖਬਰ ਪੜੀ ਕਿ ਇਕ ਨਵਾਂ ਨੋਟ ਵੀ ਜਾਰੀ ਕੀਤਾ ਜਾ ਰਿਹਾ ਹੈ ਜਿਸਦੀ ਕੀਮਤ 2000 ਰੁ: ਰੁ: ਹੈ | ਇਹ ਫੈਸਲਾ ਮੈਨੂੰ ਇੰਝ ਲੱਗਾ ਜਿਵੇਂ ਅਸੀ ਇਕ ਕਦਮ ਅੱਗੇ ਜਾਣ ਵੱਲ ਤਾਂ ਲਿਆ ਪਰ ਪੰਜ ਕਦਮ ਮੁੜ ਪਿਛੇ ਲੈ ਲਏ |

ਇਸ ਨੋਟਬੰਦੀ ਦੇ ਫੈਸਲੇ ਨਾਲ ਕੀ ਫਰਕ ਪਉ? ਅਤੇ ਕਿਹਨੂੰ ਫਰਕ ਪਉ? ਆਮ ਲੋਕਾਂ ਨੂੰ ਜਾਂ ਉਹਨਾਂ ਖਾਸ ਲੋਕਾਂ ਨੂੰ ਜਿਹਨਾਂ ਕੋਲ ਕਾਲਾ ਧਨ ਹੈ? ਮੇਰੇ ਮੁਤਾਬਿਕ ਤਾਂ ਇਹਦਾ ਫਰਕ ਸਿਰਫ ਸਾਨੂੰ ਹੀ ਪਉ | ਅਸੀਂ ਹੀ ਹਾਂ ਜਿਹਨਾਂ ਨੂੰ ਆਪਣਾ ਪੈਸਾ ਸਮਝਦਾਰੀ ਨਾਲ ਵਰਤਣਾ ਨਹੀਂ ਆਉਂਦਾ, ਜੋ ਇਸ ਪੈਸੇ ਦੀ ਵਰਤੋਂ, ਜਿਵੇਂ ਦਿਲ ਆਵੇ ਕਰਦੇ ਹਾਂ | ਯਕੀਨ ਜਾਣੋ, ਜਿਹਨਾਂ ਕੋਲ ਕਾਲਾ ਧਨ ਹੈ, ਉਹ ਤਾਂ ਬੜੀ ਸੂਝ-ਬੂਝ ਨਾਲ ਇਸਤਇਮਾਲ ਕਰਦੇ ਹਨ, ਆਪਣੇ ਕਾਲੇ ਧਨ ਦਾ | ਉਹਨਾਂ ਦੇ ਉੱਤੇ ਤੱਕ ਸੰਬਧ ਹੁੰਦੇ ਹਨ | ਇਹਨਾਂ ਲੋਕਾਂ ਕੋਲ ਕਰੋੜਾਂ ਰੁਪਏ ਹੁੰਦੇ ਹਨ, ਕੀ ਇਹ ਸਾਰੇ ਪੈਸੇ 500 ਰੁ: ਅਤੇ 1000 ਰੁ: ਰੁ: ਦੇ ਰੂਪ ਵਿੱਚ ਰੱਖਦੇ ਹਨ? ਮੈਨੂੰ ਤਾਂ ਨਹੀਂ ਲੱਗਦਾ ਕਿਉਂਕਿ ਇਹ ਲੋਕ ਜਮੀਨਾਂ ਖਰੀਦਦੇ ਹਨ, ਕਾਰੋਬਾਰ, ਸੋਨਾ, ਬੱਸਾਂ, ਵੱਡੀਆਂ-ਛੋਟੀਆਂ ਕੰਪਣੀਆਂ ਵਿੱਚ ਬੇਨਾਮੀ ਹਿਸੇਦਾਰੀ ਖਰੀਦਦੇ ਹਨ | ਇਹਨਾਂ ਦਾ ਤਾਂ ਕਾਲਾ ਪੈਸਾ ਵੀ ਚਿਟੇ ਵਰਗਾ ਹੀ ਪਿਆ | ਇਹ ਫੈਸਲਾ ਸਾਨੁੰ ਭੁਗਤਣਾਂ ਪੈਣਾਂ ਹੈ, ਕਿਉਂਕਿ ਸਾਡੇ ਕੋਲ ਨੋਟ ਹਨ, ਜਿੰਨੇ ਕੁ ਹੋਣੇ ਚਾਹੀਦੇ, ਉਸ ਤੋਂ ਜਿਆਦਾ ਹੀ ਹਨ | ਜੋ ਕਿ ਸਿਰਫ ਸਾਡੀ ਗਲਤੀ ਨਹੀਂ, ਸਾਡੇ ਪਰਸ਼ਾਸ਼ਣ ਦੀ ਵੀ ਹੈ, ਜੋ ਸਾਨੂੰ ਇੰਨੇ ਪੈਸੇ ਰੱਖਣ ਦੀ ਖੁੱਲ ਦਿੰਦਾ ਹੈ | ਇਸੇ ਦੀ ਇਕ ਉਦਾਹਰਣ ਹੈ ਇਜ 2000 ਰੁ: ਰੁ: ਦਾ ਨੋਟ | ਹੁਣ ਜਦੋਂ ਅਸੀਂ ਆਪਣੇ ਪੁਰਾਣੇ 500 ਰੁ: ਅਤੇ 1000 ਰੁ: ਦੇ ਨੋਟ ਬੈਕਾਂ ਵਿਚ ਜਮਾਂ ਕਰਵਾ ਰਹੇ ਹਾਂ ਤਾਂ ਸਾਡੇ ਕੋਲ ਕਾਰਣ ਵੀ ਨਹੀਂ ਹਨ ਆਪਣੇ ਪੈਸੇ ਨੂੰ ਜਾਇਜ਼ ਠਹਿਰਾਉਣ ਲਈ | ਬਦਲਨਾ ਕੁੱਝ ਵੀ ਨਹੀਂ, ਪਹਿਲਾਂ ਸਾਡੇ ਕੋਲ 500 ਰੁ: ਤੇ 1000 ਰੁ: ਦੇ ਨੋਟ ਹੁੰਦੇ ਸਨ, ਹੁਣ 2000 ਰੁ: ਦੇ ਹੋਇਆ ਕਰਨਗੇ | ਬੈਂਕ ਵੀ ਹਰ ਕਿਸੇ ਦੇ ਹੱਥ 2000 ਰੁ: ਦਾ ਨੋਟ ਦੇ ਰਹੇ ਹਨ, ਜੋ ਕਿ ਇਸ ਸਮੇਂ ਸਾਡੇ  ਕਿਸੇ ਕੰਮ ਦਾ ਨਹੀਂ, ਅਸੀਂ ਇਹ ਪੈਸਾ ਖਰਚ ਵੀ ਨਹੀਂ ਸਕਦੇ, ਕਿਉਂਕਿ ਕਿਸੇ ਕੋਲ ਬਕਾਇਆ ਦੇਣ ਲਈ ਵੀ ਪੈਸੇ ਹੋਣੇ ਚਾਹੀਦੇ ਹਨ, 2000 ਰੁ: ਖਰਚਣ ਲਈ | ਮੈਨੂੰ ਇਹ ਸਥਿਤੀ, ਇਕ ਹਿੰਦੀ ਫਿਲਮ ‘ਫਿਰ ਹੇਰਾ ਫੇਰੀ’ ਦਾ ਸੀਨ ਯਾਦ ਕਰਵਾਉਂਦੀ ਹੈ, ਇਸ ਸੀਨ ਵਿਚ ਅੰਜਲੀ, ਜਿਸ ਦਾ ਕਿਰਦਾਰ ‘ਰਿਮੀ ਸੇਨ’ ਨੇ ਨਿਭਾਇਆ ਹੈ, ਕੋਲ 1000 ਰੁ: ਦਾ ਇੱਕਲੋਤਾ ਨੋਟ ਸੀ, ਜਿਸਨੂੰ ਕਿ ਅੰਜਲੀ ਖਰਚਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਬਸ ਕੰਡਕਟਰ ਤੋਂ ਲੈ ਕੇ ਸੜਕ ‘ਤੇ ਲੱਗੀਆਂ ਦੁਕਾਨਾਂ ਤੱਕ ਸਾਰਾ ਦਿਨ ਘੁੰਮਦੀ ਰਹੀ ਪਰ , ਕਿਸੇ ਕੋਲ ਵੀ ਵਾਪਸ ਦੇਣ ਲਈ ਐਨੇ ਖੱਲੇ ਪੈਸੇ ਨਹੀਂ ਸਨ, ਅਤੇ ਰਾਜੂ ਜਿਸਦਾ ਕਿਰਦਾਰ ਅਕਸ਼ੇ ਕੁਮਾਰ ਨੇ ਨਿਭਾਇਆ, ਅੰਜਲੀ ਦੇ ਪਿੱਛੇ-ਪਿੱਛੇ ਖੁੱਲੇ ਪੈਸੇ ਖਰਚਦਾ ਰਿਹਾ ਅਤੇ ਆਪਣਾ ਕੰਮ ਬਣਾ ਗਿਆ | ਤਕਰੀਬਨ ਇਸੇ ਤਰਾਂ ਦੀ ਸਥਿੱਤੀ ਹੈ ਇਥੇ ਵੀ, ਓਹੀ ਹੇਰੇ ਫੇਰੀ ਚੱਲ ਰਹੀ ਹੈ ਅਤੇ ਇਸ ਵਾਰ ਤਾਂ ਨੋਟ ਪਹਿਲਾਂ ਨਾਲੋਂ ਵੀ ਵੱਡਾ ਹੈ, ਦੇਖੋ ਕੀ ਰੰਗ ਲਾਉਂਦਾ, ਇਹ 2000 ਰੁ: ਦਾ ਨੋਟ |

ਨੋਟਾਂ ਦੀ ਇਸ ਤਬਦੀਲੀ ਨੇ ਪੁਰੇ ਦੇਸ਼ ਵਿਚ ਖੜਦੰਮ ਮਚਾ ਰਖਿਆ ਹੈ | ਇਹ 500 ਰੁ: ਅਤੇ 1000 ਰੁ: ਦੇ ਨੋਟ ਸਾਡੇ ਦੇਸ ਦੇ ਕੁੱਲ ਨੋਟਾਂ ਦਾ 86% ਹਿਸਾ ਸਨ ਅਤੇ ਰਾਤੋ-ਰਾਤ ਇਹਨਾਂ ਨੂੰ ਬਦਲਨਾ, ਖੁੜਦੰਮ ਪਾਉਣ ਵਾਲੀ ਹੀ ਗੱਲ ਹੈ | ਇਥੋਂ ਤੱਕ ਕਿ ਜਦੋਂ ਅਸੀਂ ਆਪਣੇ ਘਰ ਦੀ ਮੁਰੱਮਤ ਕਰਦੇ ਹਾਂ ਤਾਂ ਵੀ ਅਸੀ ਇਕ ਕਮਰਾ ਪਹਿਲਾਂ ਤਿਆਰ ਕਰ ਲੈਂਦੇ ਹਾਂ, ਜਿਹਦੇ ਵਿਚ ਅਸੀਂ ਆਪਣਾ ਵਸੇਰਾ ਰਹਿਏ, ਜਿੰਨੀ ਦੇਰ ਘਰ ਦੀ ਮੁਰੱਮਤ ਦਾ ਕੰਮ ਚਲਦਾ ਹੈ | ਪਰ ਇੱਥੇ ਤਾਂ ਸਾਡੇ ਕੋਲ ਉਹ ਵੀ ਨਹੀਂ ਬਚਿਆ | ਸਾਡੇ ਕੋਲ ਖਰਚੇ ਯੋਗ ਵੀ ਪੈਸੇ ਨਹੀਂ ਹਨ, ਜੇ ਕਿਸੇ ਪੈਟਰੋਲ ਪੰਪ ‘ਤੇ ਜਾਂਦੇ ਹਾਂ ਤਾਂ ਪੰਪ ਵਾਲਾ ਕਹਿੰਦਾ ਹੈ ਕਿ ਜਿੰਨੇ ਦਾ ਨੋਟ ਹੈ ਉੰਨਾ ਹੀ ਤੇਲ ਪੈਣਾ, ਬਕਾਇਆ ਨਹੀਂ ਮਿਲਣਾ, ਚਾਹੇ ਤੇਲ ਘੱਟ ਵੀ ਪਵੇ | ਉਹਨਾਂ ਦੀ ਵੀ ਕੋਈ ਗਲਤੀ ਨਹੀਂ, ਖੁੱਲੇ ਪੈਸੇ ਹੀ ਨਹੀਂ ਹਨ ਉਹਨਾਂ ਕੋਲ | ਸਾਡਾ ਰੋਜਾਨਾ ਖਰਚ ਵੀ ਇਹਨਾਂ ਨੋਟਾਂ ‘ਤੇ ਹੀ ਨਿਰਭਰ ਰਹਿੰਦਾ ਹੈ ਅਤੇ ਛੋਟੇ ਨੋਟ ਵੀ ਸਾਨੂੰ ਖਾਸ਼ ਪਸੰਦ ਨਹੀਂ ਰਹੇ, ਅੱਜ ਦੀ ਘੜੀ ਤੋਂ ਪਹਿਲਾਂ ਕਦੇ | ਉੱਦਾ ਇਹ ਆਮ ਜਹੀ ਹੀ ਗੱਲ ਹੈ, ਇਹੋ ਜਹੇ ਦੇਸ਼ ਲਈ, ਜਿੱਥੇ ਕੁੱਲ ਨੋਟਾਂ ਦਾ ਸਿਰਫ 14% ਹੀ ਹਿਸਾ ਹੋਣ ਇਹ 5ਰੁ: 10ਰੁ: 20ਰੁ: 50ਰੁ: 100ਰੁ: ਦੇ ਛੋਟੇ ਨੋਟ | ਇੱਥੇ ਵੀ ਕੁੱਝ ਗੁਪਤ ਰੂਪ ਕਦਮ ਚੁੱਕੇ ਜਾ ਸਕਦੇ ਸਨ, ਜਹਿੜੇ ਇਸ ਖੁੜਦੰਮ ਨੂੰ ਕੁਝ ਕਾਬੂ ਕਰਨ ਦੇ ਨਾਲ ਨਾਲ ਨੋਟਾਂ ਦੀ ਜਮਾਂ ਖੋਰੀ ‘ਤੇ ਕਾਬੂ ਪਾਉਣ ਵਿੱਚ ਸਹਾਈ ਹੋ ਸਕਦੇ ਸਨ | ਗੁਪਤ ਤੋਰ ਉੱਤੇ 500 ਰੁ: ਅਤੇ 1000 ਰੁ: ਦੇ ਨੋਟਾਂ ਦੀ ਸੰਖਿਆ ਘੱਟ ਕਰਕੇ 20ਰੁ:, 50ਰੁ:, 100ਰੁ: ਜਹੇ ਛੋਟੇ ਨੋਟਾਂ ਦੀ ਗਿਣਤੀ ਨੂੰ ਦੋਗਣਾ ਕੀਤਾ ਜਾ ਸਕਦਾ ਸੀ | ਜਿਸ ਨਾਲ ਕਿ ਅਸੀਂ ਇਹਨਾਂ ਦੀ ਵਰਤੋਂ ਕਰਨ ਲਈ ਮਜਬੂਰ ਹੋ ਜਾਂਦੇ, ਕਿਉਂਕਿ ਅਸੀਂ ਬਹੁਤ ਢੀਠ ਕਿਸਨ ਦੇ ਲੋਕ ਹਾਂ, ਜਦੋਂ ਤੱਕ ਸਾਨੂੰ ਕਿਸੇ ਬਦਲਾਵ ਲਈ ਮਜਬੂਰ ਨਹੀਂ ਕੀਤਾ ਜਾਂਦਾ, ਅਸੀਂ ਬਦਲਾਵ ਬਿਲਕੁਲ ਵੀ ਪਸੰਦ ਨਹੀਂ ਕਰਦੇ | ਪਰ ਛੋਟੇ ਨੋਟਾਂ ਦੀ ਵੱਧ ਸੰਖਿਆ ਇਹ ਕੰਮ ਸਾਡੇ ਤੋਂ ਕਰਵਾ ਸਕਦੀ ਸੀ ਅਤੇ ਨੋਟਾਂ ਦੇ ਇਸ ਬਦਲਾਵ ਸਮੇਂ ਸਭ ਕੋਲ ਕੁੱਝ ਦਿਨਾਂ ਦੇ ਖਰਚ ਯੋਗ ਪੈਸੇ ਵੀ ਹੁੰਦੇ | ਹੁਣ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਕੋਲ ਛੋਟੇ ਨੋਟ ਘੱਟ ਹਨ ਤਾਂ ਕੁੱਝ ਲੋਕ ਛੋਟੇ ਨੋਟਾਂ ਨੂੰ ਜਿੰਨਾ ਹੋ ਸਕੇ ਉੰਨਾ ਬਚਾਕੇ ਰੱਖ ਰਹੇ ਹਨ, ਕਿਉਂਕਿ ਕੁੱਝ ਨਹੀਂ ਪਤਾ ਕਿ ਇਹ ਸਥਿੱਤੀ ਕਦੋਂ ਤੱਕ ਰਹਿਣੀ ਹੈ | ਛੋਟੇ ਨੋਟਾਂ ਦੀ ਵੱਧ ਗਿਣਤੀ ਨਾਲ ਹੋਰ ਵੀ ਕਈ ਤਰਾਂ ਦੇ ਲਾਭ ਹੋ ਸਕਦੇ ਸਨ, ਜਿਵੇਂ ਕਿ ਨੋਟਾਂ ਦੀ ਜਮਾਖੋਰੀ ‘ਤੇ ਵੀ ਲਗਾਮ ਲੱਗ ਸਕਦੀ ਸੀ, ਵੱਡੀਆਂ ਰਕਮਾਂ ਦਾ ਲੈਣ ਦੇਣ ਘੱਟ ਹੋ ਸਕਦਾ ਸੀ, ਜੋ ਕਿ ਸਾਡਾ ਅਸਲ ਟੀਚਾ ਹੋਣਾ ਚਾਹੀਦਾ ਹੈ |

ਕਈ ਦੇਸ਼ਾਂ ਵਿੱਚ, ਵੱਡੇ ਨੋਟਾਂ ਦੀ ਵਰਤੋਂ ਬਹੁੱਤ ਘੱਟ ਅਤੇ ਸੰਚਾਲਿਕ ਤਰੀਕੇ ਨਾਲ ਕੀਤੀ ਜਾਂਦੀ ਹੈ, ਜਿਵੇਂ ਕਿ ਕੈਨੇਡਾ ਵਿੱਚ ਸਭ ਤੋਂ ਵੱਡਾ ਨੋਟ 100$  ਦਾ ਹੈ ਜੋ ਕਿ ਸਭ ਤੋਂ ਜਿਆਦਾ ਵਰਤਿਆ ਜਾਣ ਵਾਲਾ ਨੋਟ ਨਹੀਂ ਹੈ, ਤੁਸੀਂ 100$ ਦਾ ਨੋਟ ਵੀ ਹਰ ਏਟੀਐਮ ਤੋਂ ਨਹੀਂ ਕਡਵਾ ਸਕਦੇ, ਇਹਦੇ ਲਈ ਤੁਹਾਨੂੰ ਬੈਂਕ ਜਾਣਾ ਪੈਣਾ ਹੈ | ਇਹ 20$ ਦਾ ਨੋਟ ਹੈ ਜੋ ਸਭ ਤੋਂ ਜਿਆਦਾ ਵਰਤਇਆ ਜਾਂਦਾ ਹੈ, ਏਟਐਮ ਵਿੱਚ 20$ ਦੇ ਨੋਟ ਭਰੇ ਜਾਂਦੇ ਹਨ, ਬਹੁਤ ਥੱਲੇ ਜਾ ਕੇ 50$ ਦੇ ਨੋਟ ਰੱਖੇ ਜਾਂਦੇ ਹਨ ਤਾਂ ਜੋ ਪੈਸੇ ਦੀ ਕਮੀ ਨਾ ਆਵੇ | ਇਹ 20$ ਵੀ 1000 ਰੁ: ਦੇ ਬਰਾਬਰ ਹੁੰਦੇ ਹਨ, ਪਰ ਇੱਥੇ ਅਸੀਂ ਬੈਠੇ ਹਾਂ 2000 ਰੁ: ਦੇ ਨੋਟ ਹੱਥ ‘ਚ ਲਈ, ਜੋ ਕਿ ਬਾਜਾਰ ਵਿੱਚ ਸਭ ਤੋਂ ਮਹਿੰਗਾ ਤਾਂ ਹੈ ਪਰ ਮੁੱਲ ਕਿੱਤੇ ਨਹੀਂ ਪੈਂਦਾ | ਵਰਤੋਂ ਵਿੱਚ ਆਉਂਦਾ ਹੈ ਤਾਂ ਫੋਟੋਆਂ ਖਿਚਣ ਲਈ, ਉਹ ਵੀ ਸੈਲਫੀਆਂ |

ਜਿਸ ਦੇਸ਼ ਦੇ 30% ਤੋਂ ਵੀ ਜਿਆਦਾ ਗਿਣਤੀ ਦੇ ਲੋਕ ਗਰੀਬੀ ਰੇਖਾ ਤੋਂ ਥੱਲੇ ਹੋਣ, ਜੋ ਕਿ 100 ਰੁਪਏ ਹੈ ਸਾਡੀ ਸਰਕਾਰ ਲਈ ਅਤੇ ਕੁੱਲ ਨੋਟਾਂ ਦਾ 86% ਹਿਸਾ ਵੱਡੇ ਨੋਟਾਂ ਵਿਚ ਹੋਵੇ ਤਾਂ ਇਹ ਹਾਲਾਤ ਕਿੰਨੇ ਕੂ ਹਾਸੇਜਨਕ ਹਨ, ਇਹ ਕਹਿਣ ਦੀ ਲੋੜ ਨਹੀਂ, ਇਹ ਆਪਣੇ ਆਪ ਵਿੱਚ ਹੀ ਇਕ ਚੁਟਕਲਾ ਜਿਹਾ ਲੱਗਦਾ ਹੈ |

 ਜੇਕਰ ਸਰਕਾਰ ਨੇ ਦੇਸ਼ ਦੇ ਧਨ ਦੇ 86% ਦੇ ਨੋਟਾਂ ਨੂੰ ਬਦਲਣ ਦਾ ਐਨਾ ਵੱਡਾ ਫੈਸਲਾ ਲੈਣਾ ਹੀ ਹੁੰਦਾ ਅਤੇ ਇਹਨੂੰ ਕਾਲੇ ਧਨ ਉੱਤੇ ਕਾਬੂ ਪਾਉਣ ਵੱਲ ਚੁੱਕੇ ਇਕ ਕਦਮ ਵਾਜੋਂ ਜਾਇਜ ਠਹਿਰਾਣਾ ਹੀ ਸੀ ਤਾਂ ਘੱਟੋ-ਘੱਟ ਇਹਨਾਂ ਨੋਟਾਂ ਦਾ ਵਿਕਲਪ ਤਾਂ ਚੰਗਾ ਦਿੰਦੇ ਪਰ 2000 ਰੁਪਏ ਦਾ ਨੋਟ ! ਸੱਚੀ ?

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s