ਕਾਲਾ ਧਨ

hidingplace   ਅੱਜ ਸਾਡੇ ਭਾਰਤ ਵਿੱਚ ਕਾਲੇ ਧਨ ਦਾ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਬਲਕਿ ਬੜੇ ਸਮੇਂ ਤੋਂ ਅਸੀਂ ਕਾਲੇ ਧਨ ਉੱਤੇ ਚਰਚਾ ਕਰਦੇ ਆਏ ਹਾਂ | ਸਾਨੂੰ ਕਾਲੇ ਧਨ ‘ਤੇ ਚਰਚਾ ਕਰਨ ਲਈ ਕੋਈ ਕੋਈ ਖਾਸ ਦਿਨ, ਥਾਂ ਜਾਂ ਵਖਤ ਨਹੀਂ ਦੇਖਣਾ ਪੈਂਦਾ, ਬਸ ਜਦੋ ਦਿਲ ਕਰਦਾ, ਕਾਲਾ ਧਨ ਛੇੜ ਹੀ ਲੈਨੇ ਹਾਂ | ਜਦੋ ਕਿਤੇ ਭਰਿਸਟਾਚਾਰ, ਬੇਰੁਜ਼ਗਾਰੀ, ਦੇਸ਼ ਦੇ ਮਾੜੇ ਹਾਲਾਤਾਂ ਦੀ ਜਾਂ ਸਾਡੇ ਹਰਮਨ ਪਿਆਰੇ ਨੇਤਾਂਵਾਂ ਦੀ ਗੱਲ ਕਰਦੇ ਹਾਂ ਫਿਰ ਤਾਂ ਕਾਲੇ ਧਨ ਦੀ ਗੱਲ ਕਰਨੀ ਲਾਜਮੀ ਜਹੀ ਹੀ ਹੋ ਜਾਂਦੀ ਹੈ | ਅਤੇ ਇੱਕ ਚਰਚਾ ਹੋਰ, ਜਦੋਂ ਅਸੀਂ ਆਪਣੇ ਨਜਦੀਕੀ ਰਿਸ਼ਤੇਦਾਰਾਂ ਜਾਂ ਦੋਸਤਾਂ ਮਿਤਰਾਂ ਦੀ ਜਿਆਦਾਦ ਦਾ ਆਪਣੀ ਜਿਆਦਾਦ ਦਾ ਫਰਕ ਤੋਲਣਾ ਹੋਵੇ | ਅਸਲ ਵਿੱਚ ਆਪਣੇ ਦੇਸ਼ ਦੀ ਕਿਸੇ ਵੀ ਤਰਾਂ ਦੀ ਪੈਸੇ ਦੀ ਕਮੀ ਨੂੰ ਪੁਰਾ ਕਰਨ ਲਈ, ਜਾਂ ਨਾਕਾਮਯਾਬੀ ਨੂੰ ਲੁਕਾਉਣ ਲਈ ਵੀ ਅਸੀ ਕਾਲੇ ਧਨ ਦਾ ਇਸਤਿਮਾਲ ਕਰਦੇ ਹਾਂ | ਅਸੀਂ ਇਹ ਕਾਲਾ ਧਨ ਵਿਦੇਸ਼ਾਂ ਦੇ ਬੈਕਾਂ ਵਿਚੋਂ ਮੁੜ ਲਿਆਉਣ ਅਤੇ ਉਹਦੇ ਨਾਲ ਦੇਸ਼ ਦੀ ਤਰੱਕੀ ਦੇ ਸੁਪਨੇ ਵੀ ਵੇਖਦੇ ਰਹਿੰਦੇ ਹਾਂ | ਕਾਲਾ ਧਨ ਅਜਿਹੀ ਚੀਜ਼ ਹੈ ਜੋ ਸਾਡੇ ਨੇਤਾਵਾਂ ਦੇ ਰੋਜਾਨਾ ਜੀਵਨ ਚਲਾਉਣ ਲਈ ਅਕਸਰ ਕੰਮ ਆਉਂਦਾ ਹੈ, ਕਦੇ ਵੱਡੇ-ਵੱਡੇ ਘਰ ਖਰੀਦਣ, ਕਦੇ ਮਹਿੰਗੀਆਂ ਕਾਰਾਂ, ਕਦੇ ਬਸਾਂ, ਕਦੇ ਕਾਰੋਬਾਰ ਅਤੇ ਸਭ ਤੋਂ ਅਨਮੋਲ ਸਾਡੀਆਂ ਵੋਟਾਂ | ਕੁੱਝ ਨੇਤਾ ਤਾਂ ਇੰਨੇ ਚਲਾਕ ਅਤੇ ਸੁਝਵਾਨ ਹੁੰਦੇ ਹਨ ਕਿ ਉਹਨਾਂ ਨੂੰ ਇਹ ਕਾਲਾ ਧਨ ਨੋਟਾਂ ਦੀ ਸ਼ਕਲ ਵਿੱਚ ਵੀ ਨਹੀਂ, ਵਰਤਣਾ ਪੈਂਦਾ, ਬਲਕਿ ਉਹ ਆਪਣੇ ਭਾਸ਼ਣਾ ਵਿੱਚ ਹੀ ਕਾਲੇ ਧਨ ਦੀ ਗੱਲ ਕਰਕੇ ਸਾਡੀਆਂ ਵੋਟਾਂ ਵਟੋਰ ਲੈ ਕੇ ਜਾਂਦੇ ਹਨ | ਕਾਲਾ ਧਨ ਸਾਡੇ ਕਾਲਾਜ ਦੀ ਉਸ ਸਭ ਤੋਂ ਸੋਹਣੀ ਕੁੜੀ ਵਾਂਗ ਹੈ, ਜਿਹਨੂੰ ਅਸੀਂ ਸਾਰੇ ਦਿਲੋ-ਦਿਲੀ ਪਸੰਦ ਕਰਦੇ ਹਾਂ ਅਤੇ ਸ਼ਾਡੀ ਰੁਚੀ ਬਣੀ ਰਹਿਣ ਲਈ ਤਾਂ ਉਹਦੀ ਇਕ ਮੁਸਕੁਰਾਹਟ ਜਾ ਹਾਏ ਹੈਲੋ ਹੀ ਕਾਫੀ ਹੈ |

ਸਾਡੇ ਦੇਸ਼ ਵਿਚ, ਇਕ ਚੋਂਕੀਦਾਰ ਤੋਂ ਲੈ ਕੇ ਕਿਸੇ ਵੱਡੇ ਉਹਦੇ ਉੱਤੇ ਬੈਠੇ ਸਰਕਾਰੀ ਅਫਸਰ ਤੱਕ ਸਭ ਨੂੰ ਕਾਲੇ ਧਨ ਬਾਰੇ ਜਾਣਕਾਰੀ ਹੁੰਦੀ ਹੈ | ਸਾਨੂੰ ਸਾਰਿਆਂ ਨੂੰ ਇਕ ਬਹੁਤ ਵੱਡੀ ਲੱਖਾਂ ਕਰੋੜਾਂ ਰੁਪਿਆਂ ਦੀ ਰਕਮ ਬਾਰੇ ਪਤਾ ਹੈ, ਜੋ ਕਿਸੇ ਵਿਦੇਸ਼ੀ ਬੈਕ ਵਿਚ ਪਈ ਹੈ | ਸਾਡੇ ਨੇਤਾ ਵੀ ਸਾਨੂੰ ਭੁਲਣ ਨਹੀਂ ਦਿੰਦੇ ਅਤੇ ਸਮੇ ਸਿਰ ਸਮੇਂ ਇਹਨੂੰ ਮੁੜ ਵਾਪਸ ਲਿਆਉਣ ਦੇ ਵਾਹਦੇ ਕਰਦੇ ਰਹਿੰਦੇ ਹਨ ਅਤੇ ਅਸੀਂ ਸਾਰੇ ਵੀ ਆਪਣੇ ਬੈਂਕ ਖਾਤੇ ਖੋਲੀ ਬੈਠੇ ਹਾਂ ਕਿ ਸਾਡਾ ਹਿਸਾ ਕਦੋਂ ਆਵੇ | ਸਾਨੂੰ ਆਪਣੇ ਹਿਸੇ ਦੀ ਉਮੀਦ ਰਖਣੀ ਵੀ ਚਾਹੀਦੀ ਹੈ, ਕਿਉਂਕਿ ਅਸੀ ਵੀ ਇਸ ਕਾਲੇ ਧਨ ਨੂੰ ਬਣਾਉਣ ਵਿਚ ਪੁਰਾ ਯੋਗਦਾਨ ਪਾਇਆ ਹੈ ਪਰ ਸਾਨੂੰ ਸਾਡਾ ਹਿਸਾ ਅਜੇ ਤੱਕ ਨਹੀਂ ਮਿਲਿਆ | ਇਸ ਲਈ, ਇਹ ਸਾਡਾ ਹੱਕ ਵੀ ਹੈ | ਸਹੀ ਕਿਹਾ ਨਾ ਮੈਂ ? ਹੈਰਾਨ ਕਿਉਂ ਹੁੰਦੇ ਹੋ? ਐਨੀ ਤਾਂ ਚਰਚਾ ਕਰਦੇ ਹਾਂ ਅਸੀਂ ਕਾਲੇ ਧਨ ਉੁੱਤੇ, ਕਦੇ ਇਹ ਗੱਲ ਨਹੀਂ ਸਾਹਮਣੇ ਆਈ ?

          ਕੀ ਅਸੀਂ ਜਾਣਦੇ ਵੀ ਹਾਂ ਕਿ ਕਾਲਾ ਧਨ ਹੈ ਕੀ ? ਇਹਦਾ ਦੋਸ਼ੀ ਕੋਣ ਹੈ ?
ਗੈਰ-ਕਾਨੂੰਨੀ ਢੰਗਾਂ ਨਾਲ ਕਮਾਏ ਪੈਸੇ ਅਤੇ ਉਸ ਨਾਲ ਖਰੀਦੀ ਸੰਪਤੀ ਨੂੰ ਕਹਿੰਦੇ ਹਨ “ਕਾਲਾ ਧਨ” | ਇਹਨੂੰ ਅਸੀਂ ਆਪਣੀ ਆਮ ਭਾਸ਼ਾ ਵਿਚ ਹਰਾਮ ਦੀ ਕਮਾਈ ਵੀ ਕਹਿੰਦੇ ਹਾਂ | ਇਹ ਗੈਰ-ਕਾਨੂੰਨੀ ਕਾਰੋਬਾਰਾਂ ਨਾਲ ਕਮਾਇਆ ਹੋ ਸਕਦਾ ਹੈ, ਜਿਵੇਂ ਕਿ ਨਸ਼ੇ, ਹਥਿਆਰ ਜਾਂ ਹੋਰ ਪਾਬੰਦੀਜਨਕ ਪਦਾਰਥਾਂ ਦੀ ਖਰੀਦ ਪਰੋਖ ਜਾਂ ਜੂਆ, ਸੱਟਾ ਬਾਜ਼ਾਰੀ, ਮਨੁੱਖੀ ਤਸਕਰੀ ਵਰਗੇ ਕਈ ਹੋਰ ਧੰਦੇ  ਜਾਂ ਸਾਡੇ ਹਰਮਨ ਪਿਆਰੇ ਨੇਤਾਂਵਾਂ ਦਾ ਪਸੰਦੀਦਾਰ ਖੇਡ; ਰਿਸ਼ਵਤ | ਇਹ ਸਾਰੇ ਕਾਰੋਬਾਰ ਨਾ ਸਿਰਫ ਗੈਰ ਕਾਨੂੰਨੀ ਹਨ ਬਲਕਿ ਇਹਨਾਂ ਵਿਚ ਸ਼ਾਮਲ ਪੈਸਾ ਵੀ ਬੇਸ਼ੁਮਾਰ ਹੁੰਦਾ ਹੈ, ਜਿਸਦਾ ਨਾਕਦ ਹੋਣ ਕਾਰਣ ਕੋਈ ਹਿਸਾਬ ਵੀ ਨਹੀਂ ਰਖਿਆ ਜਾ ਸਕਦਾ | ਇਹਨਾਂ ਕਾਰੋਬਾਰਾ ਨੂੰ ਕਾਬੂ ਕਰਨਾ ਵੀ ਬਹੁਤ ਮੁਸ਼ਕਿਲ ਹੈ ਕਿਉਂਕਿ ਇਹਨਾਂ ਚੀਜ਼ਾਂ ਦੀ ਮੰਗ, ਅਸੀਂ ਖੁਦ ਹੀ ਕਰਦੇ ਰਹਿੰਦੇ ਹਾਂ | ਕਾਲੇ ਧਨ ਦਾ ਇਕ ਹੋਰ ਹਿਸਾ ਆਉਂਦਾ ਹੈ ਉਹਨਾਂ ਕਾਰੋਬਾਰਾਂ ਤੋਂ ਜਹਿੜੇ ਕਾਨੂੰਨੀ ਤਾਂ ਹਨ ਪਰ ਗੈਰ-ਕਾਨੂੰਨੀ ਢੰਗਾਂ ਨਾਲ ਚਲਾਏ ਜਾਂਦੇ ਹਨ, ਜੋ ਕਿ ਚਿੰਤਾਜਨਕ ਹੋਣ ਦੇ ਨਾਲ ਨਾਲ ਦਿਲਚਸਪ ਵੀ ਹੈ, ਕਿਉਂਕਿ ਇਹੋ ਪੈਸਾ ਗੈਰ-ਕਾਨੂੰਨੀ ਕਾਰੋਬਾਰਾਂ ਲਈ ਇਸਤਿਮਾਲ ਕੀਤਾ ਜਾਂਦਾ ਹੈ | ਜਿਹਦੇ ਲਈ ਅਸੀਂ  ਖੁਦ ਵੀ ਜਿੰਮੇਵਾਰ ਹਾਂ |

ਇਕ ਦੇਸ਼ ਨੂੰ ਚਲਾਉਣ ਲਈ ਬਹੁਤ ਸਾਰੇ ਪੈਸੇ ਦੀ ਲੋੜ ਹੁੰਦੀ ਹੈ, ਜੋ ਉਸ ਦੇਸ਼ ਦੀ ਸਰਕਾਰ ਇਕ ਟੈਕਸ ਪਰਨਾਲੀ ਰਾਹੀਂ ਦੇਸ਼ ਵਾਸੀਆਂ ਤੋਂ ਇਕਠਾ ਕਰਦੀ ਹੈ | ਲੋਕ ਆਪਣੀ ਕਮਾਈ ਆਨੁਸਾਰ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ | ਇਸ ਪੈਸੇ ਨਾਲ ਸਰਕਾਰ ਦੇਸ਼ ਵਾਸੀਆਂ ਨੂੰ ਰੋਜਾਨਾ ਜੀਵਨ ਜੀਣ ਲਈ ਜਰੂਰੀ ਸੇਵਾਵਾਂ ਮੁਹਇਆ ਕਰਵਾਉਂਦੀ ਹੈ ਜਿਵੇਂ ਕਿ ਸਕੂਲ, ਹਸਪਤਾਲ, ਸੜਕਾਂ, ਸਰਹੱਦੀ ਅਤੇ ਆਂਤਰਿਕ ਸੁਰਖਿਆ, ਰੁਜ਼ਗਾਰ ਦੇ ਮੋਕੇ ਅਤੇ ਕਈ ਹੋਰ ਸੇਵਾਵਾਂ | ਅਸੀਂ, ਉਹਨਾਂ ਲੋਕਾ ਦਾ ਵੀ ਖਰਚ ਚੁਕਦੇ ਹਾਂ, ਜੋ ਸਾਨੂੰ ਇਹ ਸੇਵਾਵਾਂ ਮੁਹਇਆ ਕਰਵਾਉਣ ਲਈ ਕੰਮ ਕਰਦੇ ਹਨ | ਅਸਲ ਵਿਚ ਸਾਡੇ ਦੇਸ਼ ਦੀ ਸਮਸਿਆ ਇਥੋਂ ਹੀ ਸ਼ੁਰੂ ਹੁੰਦੀ ਹੈ | ਅਸੀ ਉੁਹਨਾਂ ਨੂੰ ਉੁਹ ਰਾਸ਼ੀ ਨਹੀਂ ਅਦਾ ਕਰਨਾ ਚਾਹੁੰਦੇ ਜੋ ਸਾਨੂੰ ਅਦਾ ਕਰਨੀ ਚਾਹੀਦੀ ਹੈ ਬਲਕਿ ਆਪਣੀ ਮਰਜ਼ੀ ਅਨੂਸਾਰ ਅਦਾ ਕਰਦੇ ਹਾਂ, ਸਾਡੇ ਵਿਚੋਂ ਕੁਝ ਲੋਕ ਤਾਂ ਅਦਾ ਹੀ ਨਹੀਂ ਕਰਦੇ | ਸਾਡੇ ਕੋਲ ਕਾਰਣ ਵੀ ਬਹੁਤ ਹਨ, ਇਸ ਆਦਾਇਗੀ ਨੂੰ ਟਾਲਣ ਲਈ, ਹੋ ਸਕਦਾ ਹੈ ਕਿ ਸਾਨੂੰ ਜੋ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ, ਉਹ ਇਨੇ ਦੇ ਲਾਇਕ ਨਹੀਂ ਹਨ ਜਾਂ ਜੋ ਅਸੀਂ ਕਮਾਉਂਦੇ ਹਾਂ, ਸਾਡੇ ਲਈ ਘੱਟ ਫੈਂਦਾ ਹੈ, ਜਾਂ ਕਦੇ-ਕਦੇ ਅਸੀਂ ਬਸ ਲਾਲਚੀ ਹੋ ਜਾਂਦੇ ਹਾਂ | ਸਚ ਪੁੱਛੋ ਤਾਂ ਸਿਰਫ ਕਦੇ-ਕਦੇ ਨਹੀਂ | ਸਾਡੇ ਕੋਲ ਅਣਗਿਣਤ ਕਾਰਣ ਹਨ ਕਿਉਂਕਿ ਅਸੀਂ ਖੁਦ ਵੀ ਅਣਗਿਣਤ ਹਾਂ | ਜਦੋਂ ਅਸੀ ਆਪਣੀ ਕਮਾਈ ਜਾਂ ਖਰਚ ਉੱਤੇ ਟੈਕਸ ਭਰਣ ਤੋਂ ਕੰਨੀ ਕਰਦੇ ਹਾਂ ਤਾਂ ਇਹ ਪੈਸਾ ਸਰਕਾਰੀ ਖਾਤਿਆਂ ਵਿੱਚ ਨਹੀਂ ਝਲਕਦਾ ਬਲਕਿ ਸਰਕਾਰੀ ਖਾਤਿਆਂ ਵਿੱਚੋਂ ਗਾਇਬ ਹੋ ਜਾਂਦਾ ਹੈ | ਉਦਾਹਰਣ ਦੇ ਤੋਰ ‘ਤੇ ਜਦੋਂ ਅਸੀਂ ਜਮੀਨ ਦੀ ਖਰੀਦ ਪਰੋਖ ਲਈ ਪੈਸੇ ਦਾ ਲੈਣ ਦੇਣ ਕਰਦੇ ਹਾਂ, ਪੈਸੇ ਦਾ ਇਹ ਲੈਣ ਦੇਣ ਸਰਕਾਰੀ ਕਿਤਾਬਾਂ ਵਿਚ ਦਰਜ ਕੀਤਾ ਜਾਂਦਾ ਹੈ ਅਤੇ ਇਕ ਹਿਸਾ ਸਰਕਾਰ ਨੂੰ ਟੈਕਸ ਦੇ ਤੋਰ ‘ਤੇ ਅਦਾ ਕੀਤਾ ਜਾਂਦਾ ਹੈ | ਹੁਣ ਸਾਨੂੰ ਸਭ ਨੂੰ ਪਤਾ ਹੈ ਕਿ ਸਰਕਾਰੀ ਕੀਮਤ ਅਤੇ ਬਾਜ਼ਾਰੀ ਕੀਮਤ ਵਿਚ ਬਹੁਤ ਫਰਕ ਹੈ, ਪਰ ਜਦੋਂ ਅਸੀਂ ਟੈਕਸ ਦਾ ਭੁਘਤਾਂਨ ਕਰਦੇ ਹਾਂ ਤਾਂ ਸਿਰਫ ਸਰਕਾਰੀ ਕੀਮਤਾਂ ਅਨੁਸਾਰ ਹੀ ਕਰਦੇ ਹਾਂ, ਅਤੇ ਬਾਕੀ ਪੈਸਾ ਦਰਕਾਰੀ ਖਾਤਿਆਂ ਤੱਕ ਨਹੀਂ ਪਹੁੰਚਦਾ ਬਲਕਿ ਗਾਇਬ ਹੋ ਕੇ ਗੈਰ-ਕਾਨੂੰਨੀ ਬਣ ਜਾਂਦਾ ਹੈ | ਛੋਟੀਆਂ ਰਕਮਾਂ ਤਾਂ ਨਿਕੇ-ਮੋਟੇ ਖਰਚਾਂ ਵਿੱਚ ਲੱਗ ਜਾਂਦੀਆਂ ਹਨ ਪਰ ਵੱਡਆਂ ਰਕਮਾਂ ਗਾਇਬ ਹੀ ਰੱਖਣੀਆਂ ਪੈਂਦੀਆਂ ਹਨ, ਜੋ ਕਿ ਗੈਰ-ਕਾਨੂੰਨੀ ਢੰਗਾਂ ਨਾਲ ਜਾਂ ਗੈਰ-ਕਾਨੂੰਨੀ ਬਾਜ਼ਾਰਾਂ ਵਿਚ ਹੀ ਖਰਚੀਆਂ ਜਾ ਸਕਦੀਆਂ ਹਨ| ਇਹ ਗਾਇਬ ਪੈਸਾ ਹੀ ਕਾਲਾ ਧਨ ਅਖਵਾਉਂਦਾ ਹੈ | ਹੈਰਾਨੀ ਦਿ ਗੱਲ ਇਹ ਕਿ ਇਹਦੀ ਪਹਿਚਾਣ ਕਰਨੀ ਵੀ ਬਹੁਤ ਮੁਸ਼ਕਿਲ ਹੈ, ਕਿਉਂਕਿ ਇਹ ਆਮ ਪੈਸੇ ਵਰਗਾ ਹੀ ਹੁੰਦਾ ਹੈ, ਕਿਸੇ ਵਿਦੇਸ਼ੀ ਬੈਕਾਂ ਵਿਚ ਪਏ ਪੈਸੇ ਵਗੂਂ ਪਛਾਣਿਆ ਵੀ ਨਹੀਂ ਜਾ ਸਕਦਾ |

               ਇਸ ਕਾਲੇ ਧਨ ਦੀ ਨੀਂਹ ਕਿਥੇ ਹੈ? ਇਸ ਨੀਂਹ ਦਾ ਕੋਣ ਮਿਸਤਰੀ ਹੈ ਅਤੇ ਕੋਣ ਕਾਮਾ ਹੈ?
ਸਾਡਾ ਆਮ ਲੋਕਾਂ ਦਾ ਰੋਜਾਂਨਾ ਜੀਵਨ ਨਕਦ ਪੈਸੇ ਦੇ ਸਿਰ ਉੱਤੇ ਚੱਲਦਾ ਹੈ, ਇਕ ਟੋਫੀ ਤੋਂ ਲੈ ਕੇ ਮਹੀਮਨੇ ਭਰ ਦੇ ਰਾਸ਼ਣ ਤੱਕ, ਅਸੀਂ ਸਾਰਾ ਖਰਚ, ਨਰਦ ਰੂਪ ਵਿਚ ਖਰਚ ਕਰਦੇ ਹਾਂ | ਇਹ ਪੈਸਾ ਅਸੀਂ ਛੋਟੇ ਕਰੋਬਾਰੀਆਂ ਕੋਲ ਖਰਚ ਕਰਦੇ ਹਾਂ, ਜਿਸਦੇ ਖਰਚ ਦਾ ਕੋਈ ਵੀ ਸਬੂਤ ਨਹੀਂ, ਜਦੋਂ ਤੱਕ ਇਹ ਕਾਰੋਬਾਰੀ, ਇਸ ਪੈਸੇ ਦੀ ਘੋਸ਼ਣਾ ਸਰਕਾਰੀ ਕਿਤਾਬਾਂ ਵਿੱਚ ਨਹੀਂ ਕਰਦੇ | ਦੁੱਖ ਦੀ ਗੱਲ ਇਹ ਕਿ ਸਾਡੇ ਦੇਸ਼ ਦੇ ਜਿਆਦਾਤਰ ਕਾਰੋਬਾਰੀ, ਇਸ ਪੈਸੇ ਦੀ ਘੋਸ਼ਣਾ ਨਹੀਂ ਕਰਦੇ ਅਤੇ ਇਸ ਪੈਸੇ ਦਾ ਇਸਤਿਮਾਲ ਕਰਕੇ, ਸਸਤੇ ਅਤੇ ਅਦਿਖ ਬਾਜਾਰ ਵਿਚੋਂ ਸਮਾਨ ਦੀ ਖਰੀਦ ਪਰੋਖ ਕਰਦੇ ਹਨ | ਇਹ ਸਭ ਟੈਕਸ ਦੀ ਬਚਤ ਕਰਨ ਲਈ ਕੀਤਾ ਜਾਂਦਾ ਹੈ | ਪੋੜੀ ਦਰ ਪੋੜੀ, ਇਹ ਨਕਦ, ਨਿਕਿਆਂ ਨਾਲਿਆਂ ਤੌਂ ਵੱਡੇ ਦਰਿਆਂਵਾਂ ਵਿਚ ਸ਼ਾਮਲ ਹੋ ਜਾਂਦਾ ਹੈ | ਇਹ ਵੱਡੀਆਂ ਰਕਮਾਂ, ਅਜਿਹੇ ਬਾਜ਼ਾਰਾਂ ਵਿਚ ਖਰਚ ਕੀਤੀਆਂ ਜਾਂਦੀਆਂ ਹਨ ਜੋ ਨਾਂ ਸਿਰਫ ਗੈਰ-ਕਾਨੂੰਨੀ ਢੰਗਾਂ ਨਾਲ ਚਲਾਏ ਜਾਂਦੇ ਹਨ ਬਲਕਿ ਗੈਰ-ਕਾਨੂੰਨੀ ਹੁੰਦੇ ਹਨ, ਨਸ਼ੇ, ਕੁੜੀਆਂ ਦੀ ਖਰੀਦ, ਰਿਸ਼ਵਤ ਜਹੇ ਸਮਾਜ ਨੂੰ ਖੋਖਲਾ ਕਰਨ ਵਾਲੇ ਧੰਦੇ, ਇਸੇ ਪੈਸੇ ਨਾਲ ਚਲਾਏ ਜਾਂਦੇ ਹਨ | ਇਹਨਾਂ ਵਿਚ ਸ਼ਾਮਲ ਪੈਸਾ ਵੀ ਬੇਸੁਮਾਰ ਹੈ ਅਤੇ ਮੁਨਾਫੇ ਵੀ | ਇਹ ਸਭ ਪੈਸਾ ਕਾਲਾ ਧਨ ਹੀ ਹੁੰਦਾ ਹੈ |

               ਹੁਣ ਗੱਲ ਕਰਦੇ ਹਾਂ, ਮਿਸਤਰੀ ਵਰਗ ਦੀ; ਸਾਡੀ ਸਰਕਾਰੀ ਵਿਵਸਥਾ ਅਤੇ ਨੇਤਾ | ਇਹ ਹਨ ਮੁੱਖ ਦੋਸ਼ੀ |
ਸਰਕਾਰੀ ਵਿਵਸਥਾ ਅਤੇ ਸਾਡੇ ਨੇਤਾ ਇਸ ਕਾਲੇ ਧਨ ਦੇ ਮੁੱਖ ਦੋਸ਼ੀ ਹਨ | ਇਹਨਾਂ ਨੂੰ ਸਾਰਾ ਨਹੀਂ ਤਾ ਸਭ ਤੋਂ ਵੱਡਾ ਹਿਸਾ ਤਾਂ ਜਾਂਦਾ ਹੀ ਹੈ, ਇਸ ਦੋਸ਼ ਦਾ | ਕਿਉਂਕਿ ਇਹ ਵਿਵਸਥਾ ਹੀ ਸਭ ਕੁੱਝ ਹੋਣ ਦਿੰਦੀ ਹੈ | ਫਿਰ ਤੋਂ ਉਦਾਹਰਣ ਲੈਂਦੇ ਹਾਂ. ਇਕ ਜਮੀਨ ਦੇ ਸੋਦੇ ਦੀ ? ਜਮੀਨ ਦੇ ਸੋਦੇ ਦੀ ਉਦਾਹਰਣ ਲੈਣ ਦਾ ਕਾਰਣ, ਇਹ ਹੈ ਕਿ ਇਹਦੇ ਵਿਚ ਦਰਕਾਰੀ ਵਿਵਸਥਾ ਸਿਧੇ ਤੋਰ ‘ਤੇ ਸ਼ਾਮਲ ਹੁੰਦੀ ਹੈ | ਇਥੇ ਟੈਕਸ ਵੀ ਸ਼ਾਨਲ ਹੁੰਦਾ ਹੈ ਅਤੇ ਸਰਕਾਰੀ ਨੁਮਾਇਂਦੇ ਵੀ | ਜਮੀਨ ਦਾ ਸੋਦਾ ਟੈਕਸ ਆਫਸਰ ਦੀ ਮੋਜੂਦਗੀ ਵਿਚ ਹੀ ਹੁੰਦਾ ਹੈ, ਜਿਸਨੂੰ ਅਸੀ ਤਹਿਸੀਲਦਾਰ ਸਾਹਬ ਕਹਿੰਦੇ ਹਾਂ | ਸਾਨੂੰ ਸਭ ਨੂੰ ਪਤਾ ਹੈ ਕਿ ਜਮੀਨ ਦਾ ਇਹ ਸੋਦਾ ਬਾਜਾਰੀ ਮੁੱਲ ਤੋਂ ਬਹੁਤ ਘੱਟ ਮੁੱਲ ਵਿਚ ਦਰਜ ਕੀਤਾ ਜਾਂਦਾ ਹੈ ਅਤੇ ਇਹ ਸਾਡੇ ਤਹਿਸੀਲਦਾਰ ਸਾਹਬ ਵੀ ਜਾਣਦੇ ਹਨ, ਪਰ ਉਹ ਆਪਣੀ ਅੱਖਾਂ ਅੱਗੇ ਨੋਟਾ ਦੀ ਪੱਟੀ ਬੰਨ, ਸਰਕਾਰੀ ਕਿਤਾਬਾਂ ਵਿਚ ਮਨਚਾਹੇ ਆਕੜੇ ਦਰਜ ਕਰ ਦਿੰਦੇ ਹਨ | ਉਹ ਆਪਣੀ ਜੇਬ ਵੀ ਰਿਸ਼ਵਤ ਨਾਲ ਭਰ ਲੈਦੇ ਹਨ ਜੋ ਕਿ ਕਾਲਾ ਧਨ ਹੈ ਅਤੇ ਉਹਨਾਂ ਲਈ ਇਹ ਰਿਸ਼ਵਤ ਨਹੀਂ ਬਲਕਿ ਉਹਨਾਂ ਦਾ ਹਿਸਾ ਹੈ ਜਾਂ ਕਹਿ ਸਕਦੇ ਹੋ ਕਿ ਉਹਨਾਂ ਦੀ ਫੀਸ ਹੈ, ਸਾਨੂੰ ਕਾਲਾ ਧਨ ਰਖਣ ਦੇਣ ਲਈ | ਸਾਨੂੰ ਪਤਾ ਵੀ ਨਹੀਂ ਲਗਣ ਦਿੱਤਾ ਜਾਂਦਾ ਕਿ ਅਸੀਂ ਹੀ ਦੋਸ਼ੀ ਹਾਂ, ਕਾਲੇ ਧਨ ਦੇ ਕਾਰੋਬਾਰ ਦੇ, ਕਿਉਕਿ ਸਾਨੂੰ ਤਾਂ ਕਿਹਾ ਜਾਂਦਾ ਹੈ ਕੇ ਸਰਕਾਰੀ ਕੰਮ ਤਾਂ ਇਦਾਂ ਹੀ ਹੁੰਦੇ ਹਨ |

              ਜੇਕਰ ਸਰਕਾਰੀ ਵਿਵਸਥਾ ਨੂੰ ਇਹ ਸਭ ਕੁੱਝ ਪਤਾ ਹੈ ਤਾਂ ਇਹ ਹੋਣ ਕਿਉਂ ਦਿੱਤਾ ਜਾਂਦਾ ਹੈ?
ਇਹ ਵਿਵਸਥਾ, ਸਾਨੂੰ ਗੈਰ-ਕਾਨੂੰਨੀ ਢੰਗ ਇਸ ਲਈ ਅਪਣਾਉਣ ਦਿੰਦੀ ਹੈ ਕਿਉਂਕਿ ਉਹਨਾਂ ਲਈ ਇਹ ਢਾਂਚਾ ਸਾਡੇ ਫਾਇਦੇ ਤੋਂ ਕਿਤੇ ਜਿਆਦਾ ਫਾਇਦੇਮੰਦ ਹੈ, ਜੋ ਇਸ ਵਿਵਸਥਾ ਨੂੰ ਚਲਾਉਂਦੇ ਹਨ | ਇਹ ਤਰੀਕਾ, ਕਾਲੇ ਧਨ ਨੂੰ ਚਿੱਟੇ ਵਿੱਚ ਤਬਦੀਲ ਕਰਨ ਦਾ ਸਭ ਤੋਂ ਸੋਖਾ ਤਰੀਕਾ ਹੈ, ਉਹਨਾਂ ਦੇ ਰਿਸ਼ਵਤ ਦੇ ਪੈਸੇ ਨੂੰ ਤਬਦੀਲ ਕਰਨ ਦਾ | ਜਦੋਂ ਕਦੇ ਵੀ, ਕਿਸੇ ਨੇਤਾ ਜਾਂ ਉਹਨਾਂ ਦੇ ਨਜ਼ਦੀਕੀ ਮਿੱਤਰ, ਜੋ ਕਿ ਇਹਨਾਂ ਨੇਤਾਂਵਾਂ ਨੂੰ ਵੋਟਾ ਵਿੱਚ ਹਰ ਤਰਾਂ ਦਿ ਮਦਦ ਕਰਦੇ ਹਨ, ਨੇ ਕਾਲੇ ਧਨ ਨੂੰ ਚਿੱਟੇ ਧਨ ਵਿਚ ਤਬਦੀਲ ਕਰਨ ਹੋਵੇ ਤਾਂ ਇਹੋ ਜਹੇ ਸੋਦੇ, ਸਭ ਤੋਂ ਸੋਖਾ ਤਰੀਕਾ ਹੁੰਦੇ ਹਨ | ਇਹ ਲੋਕ ਸਰਕਾਰੀ ਕਿਤਾਬਾਂ ਵਿਚ ਇਹੋ ਜਹੀ ਰਕਮ ਦਰਜ ਕਰਵਾ ਦਿੰਦੇ ਹਨ, ਜਿਸਨੂੰ ਆਪਣੀ ਅਸਲ ਕਮਾਈ ਦੇ ਹਿਸਾਬ ਨਾਲ ਜਾਇਜ਼ ਠਹਿਰਾ ਸਕਣ | ਜਮੀਨ ਦਾ ਸੋਦਾ ਤਾਂ ਇਕ ਸਰਲ ਉਦਾਹਰਣ ਹੈ, ਇਹੋ ਜਹੇ ਹਜਾਂਰਾਂ ਹੋਰ ਕਾਰੋਬਾਰ ਅਤੇ ਸੋਦੇ ਹਨ , ਜਿਹਨਾਂ ਵਿਚ ਇਹ ਸਭ ਕੀਤਾ ਜਾਂਦਾ ਹੈ ਜਿਵੇਂ ਕਿ ਫੈਕਟਤੀਆਂ, ਹੋਟਲ, ਟਰਾਂਸਪੋਰਟ ਜਹੇ ਹੋਰ ਕਈ ਕਾਰੋਬਾਰ | ਸ਼ਾਡੇ ਵਰਗੇ ਆਮ ਲੋਕਾ ਲਈ ਤਾਂ ਇਹ ਬਸ ਟੈਕਸ ਦੇ ਥੋੜੇ ਜਹੇ ਪੈਸੇ ਬਚਾਉਣ ਦਾ ਢੰਗ ਹੈ, ਪਰ ਉਹਨਾਂ ਲਈ ਇਹ ਕਾਲਾ ਧਨ, ਲਗਾਉਣ ਦਾ ਢੰਗ ਹੈ |

ਕਾਲੇ ਧਨ ਦੀ ਇਹ ਦੀਵਾਰ ਜੋ ਸਾਡੇ ਦੇਸ਼ ਦੀ ਤਰੱਕੀ ਦੇ ਰਸਤੇ ਵਿਚ ਮਜਬੂਤੀ ਨਾਲ ਖੜੀ ਹੈ, ਅਸੀਂ ਇਹਦੀ ਨੀਂਹ ਦਿਨ ਪਰ ਦਿਨ ਹੋਰ ਮਜਬੂਤ ਕਰਦੇ ਜਾ ਰਹੇ ਹਾਂ | ਸਾਡੇ ਰੋਜਾਨਾ ਜੀਵਨ ਜੀਣ ਦਾ ਢੰਗ ਹੀ ਹੈ; ਇਸ ਦੀਵਾਰ ਦੀ ਨੀਂਹ | ਸੱਚ ਪੁੱਛੋ ਤਾਂ ਸਰਕਾਰ ਲਈ ਇਹ ਬਹੁਤ ਮੁਸ਼ਕਿਲ ਹੈ ਕਿ ਉਹ ਸਾਡੇ ਅਸਲ ਨੀਜੀ ਟੈਕਸ ਦੀ ਘੋਸ਼ਣਾ ਕਰਨ ਲਈ ਸਾਨੂੰ ਮਜਬੂਰ ਕਰ ਸਕਣ | ਇਹ ਛੋਟੀਆਂ- ਛੋਟੀਆਂ ਟੈਕਸ ਬਚਾਉਣ ਦੀਆਂ ਤਰਕੀਬਾਂ ਸਾਰੀ ਦੁਨੀਆਂ ਭਰ ਵਿਚ ਹੀ ਵਰਤੀਆਂ ਜਾਂਦੀਆਂ ਹਨ | ਇਹ ਆਸਾਨ ਨਹੀਂ ਕਿ ਸਰਕਾਰ ਹਰ ਇਕ ਦਾ ਖਰਚ ਅਤੇ ਕਮਾਈ ਦੇਖ ਸਕੇ, ਖਾਸ ਕਰਕੇ ਸਾਡੇ ਵਰਗੇ ਵੱਡੇ ਦੇਸ਼ ਵਿੱਚ | ਪਰ ਅਸੀਂ ਆਪ ਤਾਂ ਕੁੱਝ ਬਹੁਤ  ਕਰ ਸਕਦੇ ਹਾਂ, ਜਿਵੇਂ ਕਿ ਆਪਣੀ ਹਰ ਖਰੀਦ, ਵੇਚ ਦਾ ਹਿਸਾਬ ਰਖੀਏ, ਸਾਰੀਆਂ ਰਸੀਦਾਂ ਇਮਾਨਦਾਰੀ ਨਾਲ ਲੈ ਸਕਦੇ ਹਾਂ ਅਤੇ ਆਪਣੇ ਹਿਸੇ ਦਾ ਟੈਕਸ ਵੀ ਇਮਾਨਦਾਰੀ ਨਾਲ ਭਰ ਸਕਦੇ ਹਾਂ ਤਾਂ ਅਸੀਂ ਖੁਦ ਇਹ ਬਦਲਾਵ ਲਿਆ ਸਕਦੇ ਹਾਂ | ਪਰ ਸਾਨੂੰ ਬੇਨਾਮਾ ਅਤੇ ਬੇਹਿਸਾਬਾ ਨਕਦ ਖਰਚਣ ਦੀ ਖੁੱਲ ਤੋਂ ਕੰਨੀ ਕਰਨੀ ਪਵੇਗੀ | ਬਲਕਿ ਜੇਕਰ ਅਸੀ ਆਪਣੇ ਬਿਲ ਸ਼ਾਂਭ ਕੇ ਰਖੀਏ ਅਤੇ ਆਪਣੇ ਟੈਕਸ ਭਰਨ ਵਿਚ ਇਸਤਿਮਾਲ ਕਰੀਏ ਤਾਂ ਸਾਨੂੰ ਟੈਕਸ ਵੀ ਘੱਟ ਭਰਨਾ ਪਵੇਗਾ | ਇਸ ਤਰਾਂ ਅਸੀਂ ਆਪਣੀ ਵੀ ਬਚਤ ਕਰ ਸਕਦੇ ਹਾਂ ਅਤੇ ਦੇਸ਼ ਦੀ ਤਰੱਕੀ ਵਿਚ ਵੀ ਹਿਸਾ ਪਾ ਸਕਦੇ ਹਾਂ | ਜੇਕਰ ਅਸੀਂ ਸੂਝ ਬੂਝ ਨਾਲ ਖਰਚ ਕਰੀਏ ਅਤੇ ਇਸ ਰਾਸਤੇ ਤੁਰੀਏ ਤਾਂ ਅੱਧਾ ਕੂ ਕਾਲਾ ਧਨ ਜਨਮ ਹੀ ਨਹੀ ਲਉਂ, ਇਸ ਭਰਿਸਟਾਚਾਰੀ ਵਿਵਸਥਾ ਦੀ ਕੁੱਖ ਵਿੱਚ ਹੀ  ਕਤਲ ਹੋ ਸਕਦਾ ਹੈ | ਯਾਦ ਰੱਖੋ ਇਹ ਸਾਰੇ ਗੈਰ-ਕਾਨੂੰਨੀ ਧੰਦੇ ਵੀ ਇਸੇ ਦੀ ਉਪਜ ਹਨ, ਇਹਨਾਂ ਨੂੰ ਲਗਾਮ ਪਾਉਣ ਲਈ ਹੀ ਭਰ ਦਿਆ ਕਰੋ ਟੈਕਸ |

ਹਾਂ,  ਜਿਹੜੇ ਲੋਕ ਟੈਕਸ ਨਹੀਂ ਭਰਦੇ, ਉਹ ਜਾਂ ਤਾਂ ਟੈਕਸ ਭਰਨਾ ਸ਼ੂਰੁ ਕਰ ਦੇਣ ਜਾਂ ਕਾਲੇ ਧਨ ਬਾਰੇ ਚਰਚਾ ਜਾ ਸ਼ਕੈਤਾਂ ਕਰਨੀਆਂ ਬੰਦ ਕਰ ਦੇਣ, ਕਿਉਂਕਿ ਤੁਸੀਂ ਆਪਣੇ ਹਿਸਾ ਦਾ, ਪਹਿਲਾਂ ਹੀ ਲਈ ਬੈਠੇ ਹੋ ਇਹ “ਕਾਲਾ ਧਨ” |

Advertisements

One thought on “ਕਾਲਾ ਧਨ

  1. Pingback: 2000 ਰੁ: ਰੁਪਏ ਦਾ ਨੋਟ | Let's Communicate

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s